ਮੈਂ ਤਾਂ ਪਾਕ ਖ਼ੁਦਾ ਦੀ ਜ਼ਾਤ ਕੋਲੋਂ,

ਇੱਕ ਘੜੀ ਵੀ ਦੂਰ ਨਹੀਂ ਰਹਿ ਸਕਦਾ

ਏਸ ਇਸ਼ਕ ਦਾ ਔਖਾ ਬਿਆਨ ਕਰਨਾ,

ਮੈਂ ਨਹੀਂ ਕੁਛ ਜ਼ਬਾਨ ਤੋਂ ਕਹਿ ਸਕਦਾ

ਮੈਂ ਹਾਂ ਇੱਕ ਪਿਆਲੀ ਉਹ ਮਹਾਂਸਾਗਰ,

ਏਨਾ ਫ਼ਾਸਲਾ ਕਿਸ ਤਰ੍ਹਾਂ ਢਹਿ ਸਕਦਾ

ਦਿਲ ਮੇਰੇ ਵਿਚ ਸਾਈਂ ਸਮਾਏ ਕਿੱਦਾਂ,

ਕਦੇ ਪਿਆਲੇ ਵਿਚ ਸਾਗਰ ਨਹੀਂ ਬਹਿ ਸਕਦਾ

📝 ਸੋਧ ਲਈ ਭੇਜੋ