ਬਚਣਾ ਚਾਹੇਂ ਜੇ ਦੁਖ, ਬਖੇੜਿਆਂ ਤੋਂ,

ਕੋਈ ਰੰਜ ਨਾ ਤੈਂਡੜੇ ਆਏ ਨੇੜੇ

ਲਾਂਭੇ ਦੁਨੀਆਂ ਤੋਂ ਬੈਠ ਜਾ ਕੁੰਜ ਗੋਸ਼ੇ,

ਪੈਰ ਪਾਈਂ ਨਾ ਭੁੱਲ ਕੇ ਏਸ ਵਿਹੜੇ

ਨਹੀਂ ਚੈਨ ਸੰਸਾਰ ਦੇ ਵਿਚ ਮਿਲਦਾ,

ਬੜੀਆਂ ਘੱਟ ਖ਼ੁਸ਼ੀਆਂ, ਬੜੇ ਘੱਟ ਖੇੜੇ

ਸੁੱਖ ਹੈ ਤਾਂ ਹੈ ਇਕਾਂਤ ਅੰਦਰ,

ਵਿੱਚ ਦੁਨੀਆਂ ਦੇ ਪਿੱਟਣੇ ਅਤੇ ਝੇੜੇ

📝 ਸੋਧ ਲਈ ਭੇਜੋ