ਤੇਰਾ ਜਿਸਮ ਇਹ ਅੱਲਾ ਦੀ ਸੌਂਹ ਮੈਨੂੰ,

ਇਹ ਰੇਤ ਦੀ ਕੰਧ ਹੈ, ਢਹਿ ਜਾਏ

ਅੱਗ ਪੈਂਦਿਆਂ ਘਾਹ ਦਾ ਢੇਰ ਜਿੱਦਾਂ,

ਫੌਰਨ ਸੜੇ, ਸੁਆਹ ਹੀ ਰਹਿ ਜਾਏ

ਸਿਰ ਤੇ ਸਦਾ ਹੀ ਕੂਕਦਾ ਕਾਲ ਰਹਿੰਦਾ,

ਚਾਹੇ ਜਦੋਂ ਉਹ ਧੌਣ ਤੇ ਬਹਿ ਜਾਏ

ਬਚਦਾ ਨਹੀਂ ਸ਼ਿਕਾਰੀ ਦੇ ਵਾਰ ਕੋਲੋਂ,

ਪੰਛੀ ਕਿੰਨਾ ਵੀ ਲੁਕੇ ਤੇ ਛਹਿ ਜਾਏ

📝 ਸੋਧ ਲਈ ਭੇਜੋ