ਚਾਰ ਦਿਨਾਂ ਦੀ ਜ਼ਿੰਦਗੀ ਆਦਮੀ ਦੀ,

ਇਹਦੇ ਵਾਸਤੇ ਝੂਰਨਾ ਝਾਰਨਾ ਕੀ

ਕਾਹਨੂੰ ਬਸਤੀਆਂ ਨਾਲ ਪਿਆਰ ਪਾਈਏ,

ਮਾਰੂਥਲਾਂ ਵਿਚ ਪੈਰ ਪਸਾਰਨਾ ਕੀ

ਇਹਦੇ ਪਲ ਹਨੇਰੀਆਂ ਵਾਂਗ ਜਾਂਦੇ,

ਪਕੜ ਉਹਨਾਂ ਨੂੰ ਕਿਸੇ ਖਲਿਆਰਨਾ ਕੀ

ਆਸਾਂ ਝੂਠੀਆਂ, ਲਬ ਤੇ ਲੋਭ ਮਾੜੇ,

ਇਹਨਾਂ ਕਿਸੇ ਦਾ ਭਲਾ ਸਵਾਰਨਾ ਕੀ

📝 ਸੋਧ ਲਈ ਭੇਜੋ