ਜਿਨ੍ਹਾਂ ਨਾਲ ਸੰਸਾਰ ਦੇ ਮੋਹ ਪਾਇਆ,

ਉਹ ਸਦਾ ਹੀ ਬੇਕਰਾਰ ਰਹਿੰਦੇ

ਰਹਿਣ ਵਿਲਕਦੇ ਆਖ਼ਰੀ ਦਮਾਂ ਤੀਕਣ,

ਮੋਹਰਾਂ ਦਮੜਿਆਂ ਦੇ ਤਲਬਗਾਰ ਰਹਿੰਦੇ

ਕਦੇ ਕਾਲ ਦਾ ਨਹੀਂ ਖ਼ਿਆਲ ਆਉਂਦਾ,

ਫ਼ਿਕਰ ਇਨ੍ਹਾਂ ਨੂੰ ਹੋਰ ਹਜ਼ਾਰ ਰਹਿੰਦੇ

ਗ਼ਮ ਪੈਸੇ ਦਾ ਜਾਨ ਘਰੋੜਦਾ ਰਹੇ,

ਚਾਂਦੀ ਸੋਨੇ ਦੇ ਮਰਨ ਤਕ ਯਾਰ ਰਹਿੰਦੇ

📝 ਸੋਧ ਲਈ ਭੇਜੋ