ਸਾਰੇ ਜੱਗ ਦੇ ਵਿੱਚ ਮਸ਼ਹੂਰ ਹੋਈ,

ਨੈਣਾਂ ਵਾਲਿਆ ਦਿਲ-ਰੁਬਾਈ ਤੇਰੀ

ਥਾਂ ਥਾਂ 'ਤੇ ਧੁੰਮ ਗਈ ਗੱਲ ਸਾਰੇ,

ਆਖਣ ਬੇਮਿਸਾਲ ਅਸ਼ਨਾਈ ਤੇਰੀ

ਦੂਰ ਨਜ਼ਰਾਂ ਤੋਂ ਨਜ਼ਰਾਂ ਦੇ ਵਿੱਚ ਵੀ ਹੈ,

ਮੰਨ ਲਈ ਮੈਂ ਯਾਰਾ ਖ਼ੁਦਾਈ ਤੇਰੀ

ਤੇਰੇ ਇਹਨਾਂ ਹੀ ਨਖ਼ਰਿਆਂ ਪੱਟਿਆ ਏ,

ਮੈਨੂੰ ਮਾਰ ਗਈ ਬੇਪਰਵਾਹੀ ਤੇਰੀ

📝 ਸੋਧ ਲਈ ਭੇਜੋ