ਡਰੀਂ ਦੁਨੀਆਂ ਤੋਂ, ਦੁਨੀਆਂ ਦੇ ਲੋਕ ਮਾੜੇ,

ਏਥੇ ਕੰਮ ਨਾ ਕੋਈ ਪਿਆਰ ਦਾ

ਫੈਜ਼ ਇਹਨਾ ਤੋਂ ਕਿਸੇ ਨਾ ਕਦੇ ਪਾਇਆ,

ਖਿਆਲ ਇਹਨਾਂ ਦਾ ਕਹਿਰ ਗੁਜ਼ਾਰਦਾ

ਭੁਲੀ ਹੋਈ ਨਾ ਇਹਦੀ ਖਿਜ਼ਾਂ ਮੈਨੂੰ,

ਹੋਇਆ ਵੇਖਿਆ ਰੰਗ ਬਹਾਰ ਦਾ

ਤੇਰੇ ਲਈ ਨਸੀਹਤਾਂ ਲਈ ਬੈਠਾ,

ਖਿੜਿਆ ਫੁੱਲ ਜੋ ਏਸ ਗੁਲਜ਼ਾਰ ਦਾ

📝 ਸੋਧ ਲਈ ਭੇਜੋ