ਏਸ ਖਿੜੀ ਗੁਲਜ਼ਾਰ ਦੇ ਵਿੱਚ ਭਾਵੇਂ,

ਟਹਿਕਣ ਫੁੱਲ ਸੋਹਣੇ ਤਿੱਖੇ ਖਾਰ ਸੋਹਣੇ

ਦਿਲ ਮੇਰਾ ਪਰ ਬੜਾ ਉਦਾਸ ਰਹਿੰਦਾ,

ਖੇੜੇ ਲੱਗਦੇ ਨਹੀਂ ਬਾਝੋਂ ਯਾਰ ਸੋਹਣੇ

ਰੰਗ ਫੁੱਲਾਂ ਦੇ ਜਿਗਰ ਦੇ ਲਹੂ ਵਰਗੇ,

ਵੇਖ ! ਕਿੰਨੇ ਨੇ ਬੇ-ਸ਼ੁਮਾਰ ਸੋਹਣੇ

ਬਿਨਾਂ ਦਾਗ਼ਾਂ ਦੇ ਰੰਗ ਪਰ ਫੱਬਦੇ ਨਹੀਂ,

ਆਖੇ ਓਹਨਾਂ ਨੂੰ ਕੋਈ ਹਜ਼ਾਰ ਸੋਹਣੇ

📝 ਸੋਧ ਲਈ ਭੇਜੋ