ਕੋਈ ਇਹਨਾਂ ਦਾ ਕਿਵੇਂ ਹਿਸਾਬ ਲਾਏ,

ਸਾਰੀ ਉਮਰ ਗੁਨਾਹਾਂ ਦੀ ਕਾਰ ਕੀਤੀ

ਮੇਰੇ ਵਗੇ ਪਛਤਾਵੇ ਦੇ ਅੱਥਰੂ ਇਉਂ,

ਝੜੀ ਸਾਵਣ ਦੀ ਵੀ ਸ਼ਰਮਸਾਰ ਕੀਤੀ

ਖੁੰਝ ਗਈ ਵਸਲ ਦੀ ਘੜੀ ਮੈਥੋਂ,

ਮੈਂ ਤਾਂ ਗ਼ਾਫ਼ਲੀ ਆਪ ਸਰਕਾਰ ਕੀਤੀ

ਜੁਗੋ ਜੁਗ ਵਿਛੋੜੇ ਵਿਚ ਤੜਫਿਆ ਹਾਂ,

ਕਦੇ ਮਿਹਰ ਨਾ ਮੇਰੇ ਦਿਲਦਾਰ ਕੀਤੀ

📝 ਸੋਧ ਲਈ ਭੇਜੋ