ਸੋਨੇ ਚਾਂਦੀ ਨੂੰ ਭਾਲਦਾ ਮਨ ਮੂਰਖ,

ਏਸੇ ਲਾਲਸਾ ਵਿਚ ਗ਼ਲਤਾਨ ਰਹਿੰਦਾ

ਟਿਕਦਾ ਨਹੀਂ ਨਮਾਜ਼ ਦੇ ਵਕਤ ਵੀ ਇਹ,

ਸੋਚਾਂ ਸੋਚਦਾ ਵਾਂਗ ਸ਼ੈਤਾਨ ਰਹਿੰਦਾ

ਕਦੇ ਆਹ ਲੈਣਾ ਕਦੇ ਅਹੁ ਲੈਣਾ,

ਇਹੋ ਏਸ ਨੂੰ ਵਹਿਮ ਗੁਮਾਨ ਰਹਿੰਦਾ

ਕਰਦਾ ਰਤਾ ਵੀ ਫ਼ਿਕਰ ਅੰਜਾਮ ਦਾ ਨਾ,

ਕਿੰਨਾ ਗ਼ਾਫ਼ਲੀ ਵਿਚ ਨਦਾਨ ਰਹਿੰਦਾ

📝 ਸੋਧ ਲਈ ਭੇਜੋ