ਠੀਕ ! ਮੇਰੇ ਗੁਨਾਹਾਂ ਦੇ ਟਾਕਰੇ ਤੇ,

ਤੇਰੀ ਮਿਹਰ ਦਾ ਅੰਤ ਨਾ ਆਉਂਦਾ

ਫਿਰ ਵੀ ਇਹਨਾਂ ਗੁਨਾਹਾਂ ਦੇ ਭਾਰ ਹੇਠਾਂ,

ਦਿਲ ਮੈਂਡੜਾ ਬੜਾ ਘਬਰਾਉਂਦਾ

ਕਿਹੜੇ ਖੂਹ ਵਿਚ ਪਾਉਣਗੇ ਪਾਪ ਮੈਨੂੰ,

ਰਹਿੰਦਾ ਇਹੀ ਸਵਾਲ ਸਤਾਉਂਦਾ

ਫਸਿਆ ਆਸ ਨਿਰਾਸ ਦੇ ਗੇੜ ਅੰਦਰ,

ਪਿਆ ਨੈਣਾਂ ਚੋਂ ਨੀਰ ਵਹਾਉਂਦਾ

📝 ਸੋਧ ਲਈ ਭੇਜੋ