ਮੁੱਖ ਫੇਰ ਸੰਸਾਰ ਤੋਂ ਪਰੇ ਹੋਣਾ,

ਇਹਦੇ ਨਾਲ ਦੀ ਹੋਰ ਨਾ ਕਾਰ ਚੰਗੀ

ਮੇਰੀ ਮੰਨ ਸਲਾਹ ਜੇ ਕਰੇਂ ਏਦਾਂ,

ਫਿਰ ਤਾਂ ਹੋਰ ਵੀ ਗੱਲ ਸਰਕਾਰ ਚੰਗੀ

ਛੱਡ ਪਿੱਟਣੇ ਬੈਠ ਏਕਾਂਤ ਅੰਦਰ,

ਗੱਲ ਏਸ ਤੋਂ ਹੋਰ ਨਾ ਯਾਰ ਚੰਗੀ

ਸਦਾ ਏਸ ਤਦਬੀਰ ਦੇ ਜੱਗ ਅੰਦਰ,

ਏਹੀ ਤਿਆਗ ਦੀ ਸੋਚ ਵਿਚਾਰ ਚੰਗੀ

📝 ਸੋਧ ਲਈ ਭੇਜੋ