ਜਿਹੜਾ ਆਦਮੀ ਰੱਬ ਦਾ ਧਿਆਨ ਧਰਦਾ,

ਸਦਾ ਓਸ ਦਾ ਹੁੰਦਾ ਹੈ ਹਾਲ ਚੰਗਾ

ਉਹਦਾ ਆਦਿ ਚੰਗਾ, ਓਹਦਾ ਅੰਤ ਚੰਗਾ,

ਚੰਗਾ ਮਾਜ਼ੀ ਤੇ ਓਸਦਾ ਹਾਲ ਚੰਗਾ

ਕਈ ਵਾਰ ਮੈਂ ਖੁਲ੍ਹ ਕੇ ਆਖਿਆ ਹੈ,

ਨਹੀਂ ਚਿਪਕਣਾ ਦੁਨੀਆਂ ਦੇ ਨਾਲ ਚੰਗਾ

ਹਰ ਚੀਜ਼ ਦੀ ਅੱਤ ਹੈ ਬਹੁਤ ਮਾੜੀ,

ਹਰ ਇੱਕ ਗੱਲ ਅੰਦਰ ਇਅਤਦਾਲ ਚੰਗਾ

📝 ਸੋਧ ਲਈ ਭੇਜੋ