ਹੈ ਦੁਨੀਆਂ ਤੋਂ ਦਿਲ ਉਚਾਟ ਮੇਰਾ,

ਜੁੜਿਆ ਸਾਈਂ ਦੇ ਚਰਨਾਂ ਵਿਚ ਵੱਸਦਾ

ਏਸ ਬਾਗ਼ ਦੇ ਖਿੜੇ ਹਰ ਫੁੱਲ ਅੰਦਰ,

ਓਹੀ ਵਾਂਗ ਖ਼ੁਸ਼ਬੋਈ ਦੇ ਹੱਸਦਾ

ਮੇਰਾ ਦਿਲ ਪਿਆਰ ਦੇ ਨਾਲ ਭਰਿਆ,

ਇਹਦਾ ਛਲਕਣਾ ਇਹੀ ਤਾਂ ਦੱਸਦਾ

ਹੋਵੇ ਕਿਸੇ ਦੇ ਅੰਦਰ ਜੋ ਜੌਹਰ ਲੁਕਿਆ,

ਓਹੀ ਬਾਹਰ ਨੂੰ ਉੱਠ ਕੇ ਨੱਸਦਾ

📝 ਸੋਧ ਲਈ ਭੇਜੋ