ਜ਼ੱਰੇ, ਜ਼ੱਰੇ ਦੇ ਵਿੱਚ ਜ਼ਹੂਰ ਓਹਦਾ,

ਜਲਵਾ ਓਸ ਦਾ ਕੁੱਲ ਜ਼ਹਾਨ ਅੰਦਰ

ਹੈ ਓਹੀ ਇਨਸਾਨ ਤੋਂ ਬਾਹਰ ਬੈਠਾ,

ਓਹੀ ਬੈਠਾ ਹੈ ਹਰ ਇਨਸਾਨ ਅੰਦਰ

ਸੱਚ ਪਰਦੇ ਵਿੱਚ ਝੂਠ ਨਹੀਂ ਹੋ ਜਾਂਦਾ,

ਰਹਿੰਦਾ ਨਹੀਂ ਅਗਿਆਨ ਗਿਆਨ ਅੰਦਰ

ਓਹਨੇ ਆਪ ਨੂੰ ਆਪੇ ਹੀ ਸਾਜਿਆ ਹੈ,

ਕੁਦਰਤ ਓਹਦੀ ਨਾ ਆਵੇ ਬਿਆਨ ਅੰਦਰ

📝 ਸੋਧ ਲਈ ਭੇਜੋ