ਮੇਰੀ 'ਹੋਂਦ' ਹੈ ਅਜ 'ਅਣਹੋਂਦ' ਹੋਈ,

ਮੈਨੂੰ ਏਸਦਾ ਐਪਰ ਗਿਆਨ ਕੋਈ ਨਾ

ਭਾਵੇਂ ਪਾਥੀਆਂ ਵਾਂਗਰਾਂ ਧੁਖੀ ਜਾਵਾਂ,

ਲਭਦਾ ਧੂੰਏਂ ਦਾ ਕਿਤੇ ਨਿਸ਼ਾਨ ਕੋਈ ਨਾ

ਦਿਲ, ਜਾਨ ਦਿਲਦਾਰ ਤੋਂ ਵਾਰ ਦਿੱਤੇ,

ਕੋਲ ਰਖਿਆ ਦੀਨ ਈਮਾਨ ਕੋਈ ਨਾ

ਸੌਦਾ ਕਰ ਲਿਆ ਪਿਆਰ ਦਾ ਬਿਨਾਂ ਸੋਚੇ,

ਜ਼ਰਾ ਤੱਕਿਆ ਨਫ਼ਾ ਨੁਕਸਾਨ ਕੋਈ ਨਾ

📝 ਸੋਧ ਲਈ ਭੇਜੋ