ਨੇਕ ਬਦ ਜ਼ਮਾਨੇ ਵਿੱਚ ਜੋ ਵੀ ਸੀ,

ਰੀਝਾਂ ਪੂਰੀਆਂ ਲਾ ਕੇ ਵੇਖਿਆ ਮੈਂ

ਖਿੜੇ ਫੁੱਲਾਂ ਨੂੰ ਤੋੜ ਕੇ ਸੁੰਘਿਆ ਮੈਂ,

ਕੰਡੇ ਹੂੰਝ ਹੁੰਝਾ ਕੇ ਵੇਖਿਆ ਮੈਂ

ਹਰ ਸ਼ਖ਼ਸ ਘਸਵੱਟੀ ਤੇ ਵਾਂਗ ਸੋਨੇ,

ਚੰਗੀ ਤਰ੍ਹਾਂ ਘਸਾ ਕੇ ਵੇਖਿਆ ਮੈਂ

ਸਭਨਾ ਲੋਕਾਂ ਦੀ ਨਜ਼ਰ ਔਕਾਤ ਗਈ,

ਜਦੋਂ ਇਉਂ ਆਜ਼ਮਾ ਕੇ ਵੇਖਿਆ ਮੈਂ

📝 ਸੋਧ ਲਈ ਭੇਜੋ