ਬੂਹੇ ਰੋਜ਼ ਕਿਆਮਤ ਦੇ ਆਣ ਢੁੱਕਾ,

ਇਸਰਾਈਲ ਦਾ ਦਸੋ ਖਾਂ ਸੂਰ ਕਿੱਥੇ ?

ਓਹਦੇ ਪੈਰਾਂ ਵਿੱਚ ਬੇੜੀਆਂ ਕਿਨ ਪਾਈਆਂ?

ਹੋਇਆ ਅਜੇ ਸ਼ੈਤਾਨ ਮਜ਼ਬੂਰ ਕਿੱਥੇ ?

ਜਿਸ ਨੇ ਰੱਬ ਦਾ ਮਸਕਨ ਤਬਾਹ ਕਰਨਾ,

ਓਹ ਰਹਿ ਗਿਆ ਭਲਾ ਦੂਰ ਕਿੱਥੇ ?

ਓਹ ਹਾਥੀ ਤਾਂ ਗਿਆ ਨਜ਼ਰ ਸਾਹਵੇਂ,

ਅਬਾਬੀਲ ਹੈ ਭਲਾ ਹਜ਼ੂਰ ਕਿੱਥੇ ?

📝 ਸੋਧ ਲਈ ਭੇਜੋ