ਫੇਰ ਇਸ਼ਕ ਨੇ ਕੰਨ ਵਿੱਚ ਫੂਕ ਮਾਰੀ,

ਮੇਰਾ ਦਿਲ ਹੁਸੀਨਾਂ ਤੇ ਮਰਨ ਲੱਗਾ

ਚਾਹ ਮਾਹਿ-ਜਬੀਨਾਂ ਦੀ ਫੇਰ ਹੋਈ,

ਹੌਕੇ ਗ਼ਮ ਉਦਾਸੀ ਵਿੱਚ ਭਰਨ ਲੱਗਾ

ਬੁਢੜੀ ਦੇਹ ਪਰ ਦਿਲ ਜਵਾਨ ਮੇਰਾ,

- ਗੱਲਾਂ ਉੱਚੀਆਂ ਨੀਵੀਆਂ ਕਰਨ ਲੱਗਾ

ਵੇਖੋ ਝੰਬਿਆ ਦਿਲ ਜੋ ਪਤਝੜਾਂ ਨੇ,

ਓਹੀ ਪੈਰ ਬਹਾਰਾਂ ਵਿੱਚ ਧਰਨ ਲੱਗਾ

📝 ਸੋਧ ਲਈ ਭੇਜੋ