ਬੀਤ ਗਈ ਜੋ ਜ਼ਿੰਦਗੀ ਬੀਤ ਗਈ,

ਕਰਨਾ ਬੀਤੀ ਨੂੰ ਯਾਦ ਫ਼ਜ਼ੂਲ ਹੁੰਦਾ

ਬਾਝੋਂ ਰੰਜ ਦੇ ਏਸ ਵਪਾਰ ਵਿਚੋਂ,

ਕੋਈ ਨਫ਼ਾ ਨਾ ਹੋਰ ਵਸੂਲ ਹੁੰਦਾ

ਪਿਆਰੀ ਜਿੰਦ ਸਕਾਰਥੇ ਲਾਏ ਜਿਹੜਾ,

ਉਹੀ ਵਿਚ ਦਰਗਾਹ ਕਬੂਲ ਹੁੰਦਾ

ਨਹੀਂ ਸਾਹ ਤੋਂ ਵੱਧ ਮਿਆਦ ਇਹਦੀ,

ਸਮਝੇ ਤੱਤ ਨਾ ਜੋ, ਨਾਮਾਕੂਲ ਹੁੰਦਾ

📝 ਸੋਧ ਲਈ ਭੇਜੋ