ਸਾਰੇ ਸ਼ਹਿਰ, ਪਹਾੜੀਆਂ ਅਤੇ ਜੰਗਲ,

ਰੱਕੜ ਰੋੜਾਂ ਵੀਰਾਨੀਆਂ ਕੁਛ ਵੀ ਨਾ

ਬਦੀਆਂ ਨੇਕੀਆਂ ਸੱਭੇ ਫ਼ਜ਼ੂਲ ਗੱਲਾਂ,

ਅਕਲਾਂ ਅਤੇ ਨਾਦਾਨੀਆਂ ਕੁਛ ਵੀ ਨਾ

ਖ਼ੁਦੀ ਛੱਡ ਖ਼ੁਦਾ ਦੇ ਕੋਲ ਹੋ ਜਾ,

ਇਹ ਝਾਕਾਂ ਬੇਗਾਨੀਆਂ ਕੁਛ ਵੀ ਨਾ

ਮੋਹ ਦੁਨੀਆਂ ਦਾ, ਦੀਨ ਦਾ ਫ਼ਿਕਰ ਕਰਨਾ,

ਇਹ ਤਾਂ ਗੱਲਾਂ ਬਉਰਾਨੀਆਂ ਕੁਛ ਵੀ ਨਾ

📝 ਸੋਧ ਲਈ ਭੇਜੋ