ਲਾਲ ਫੁੱਲ ਉਪਰ ਖ਼ੇੜਾ ਜਾਏ,

ਵੇਖੇ ਜਦੋਂ ਵੀ ਤਿਰਾ ਪੁਰਨੂਰ ਚਿਹਰਾ

ਦਿਲ ਦੇ ਅੰਦਰ ਉਦਾਸੀਆਂ ਪਾਉਣ ਚੀਸਾਂ,

ਉਤੋਂ ਜਾਪਦਾ ਭਾਵੇ ਮਸਰੂਰ ਚਿਹਰਾ

ਪਹਿਲਾਂ ਤੂੰ ਹੀ ਸਭਨਾਂ ਤੋਂ ਪੈਰ ਪਾਇਆ,

ਪਿੱਛੇ ਰਹਿ ਗਿਆ ਯੂਸਫ਼ ਹੂਰ ਚਿਹਰਾ

ਪੀਲਾ ਫੁੱਲ ਕਿਉਂਕਿ ਬਾਗੇ ਆਏ ਪਹਿਲਾਂ,

ਪਿੱਛੋਂ ਆਉਂਦਾ ਹੈ ਸੁਰਖ਼ ਮਸ਼ਹੂਰ ਚਿਹਰਾ

📝 ਸੋਧ ਲਈ ਭੇਜੋ