'ਸਰਮਦ' ਮੰਦਿਆਂ ਕੰਮਾਂ ਤੇ ਕਿਉਂ ਝੂਰੇਂ,

ਕਾਹਨੂੰ ਫ਼ਿਕਰ ਗੁਨਾਹਾਂ ਦਾ ਮਾਰਦਾ

ਜਦੋਂ ਰੱਬ ਰਹੀਮ ਨੇ ਫ਼ਜ਼ਲ ਕਰਨਾ,

ਕੰਮ ਬਖ਼ਸ਼ ਦੇਣਾ ਬਖ਼ਸ਼ਣਹਾਰ ਦਾ

ਵੇਖ ਕੜਕਦੀ ਲਿਸ਼ਕਦੀ ਕਵੇਂ ਬਿਜਲੀ,

ਨਾਲੇ ਮੀਂਹ ਵੱਸੇ ਮੋਹਲੇਧਾਰ ਦਾ

ਕਿੰਨਾ ਤੁੱਛ ਹੈ ਤੱਕ ਲੈ ਕਹਿਰ ਓਹਦਾ,

ਕਿੰਨਾ ਵਡੜਾ ਕਰਮ ਕਰਤਾਰ ਦਾ

📝 ਸੋਧ ਲਈ ਭੇਜੋ