ਮੇਰੇ ਦਿਲ ਦੀਵਾਨੇ ਦੀ ਭਲੀ ਪੁੱਛੀ,

ਹੋਇਆ ਸ਼ਾਕਰ ਨਾ ਇਹ ਤਕਦੀਰ ਦਾ

ਫਿਰਦਾ ਹਿਰਸ ਹਵਾ ਦੇ ਮਗਰ ਨੱਸਾ,

ਪੁੱਤ ਇਹ ਤਕਸੀਰ ਤਦਬੀਰ ਦਾ

ਗੁਜ਼ਰ ਗਏ ਜਵਾਨੀ ਦੇ ਦਿਨ ਸੋਹਣੇ,

ਯਾਰਾ ਗਿਆ ਵਕਤ ਅਖ਼ੀਰ ਦਾ

ਵਧੀ ਹਿਰਸ ਤੇ ਹੋਰ ਜਵਾਨ ਹੋਈ,

ਰਿਹਾ ਕੱਖ ਨਾ ਭਾਵੇਂ ਸਰੀਰ ਦਾ

📝 ਸੋਧ ਲਈ ਭੇਜੋ