ਯਾਰ-ਲੋਕ ਨੇ ਕਿੰਨੇ ਚਲਾਕ ਅੱਜ ਕੱਲ੍ਹ,

ਦੋਹਾਂ ਪਾਸਿਆਂ ਵੱਲ ਧਿਆਨ ਰੱਖਦੇ

ਇੱਕ ਪਾਸੇ ਤਾਂ ਕੁਫ਼ਰ ਦੀ ਭਰਨ ਹਾਮੀ,

ਦੂਜੇ ਬਗ਼ਲ ਦੇ ਵਿਚ ਕੁਰਾਨ ਰੱਖਦੇ

ਬੈਠੇ ਰਹਿਣ ਸ਼ਤਰੰਜ ਦੇ ਜਿਵੇਂ ਮੋਹਰੇ,

ਸ਼ਾਤਰ ਬਹੁਤ ਪਛਾਣ ਪਛਾਣ ਰੱਖਦੇ

ਇਕ ਦੂਸਰੇ ਤੇ ਵਾਰ ਕਰਨ ਖ਼ਾਤਰ,

ਖਿੱਚੀ ਸਾਜ਼ਿਸੀ ਸਦਾ ਕਮਾਨ ਰੱਖਦੇ

📝 ਸੋਧ ਲਈ ਭੇਜੋ