ਮਸਤ ਰੁਮਕਦੀ ਪੌਣ ਸਵੇਰ ਦੀ ਚੋਂ,

ਦਿਲ ਭਾਲਦਾ ਰਿਹਾ ਖ਼ੁਸ਼ਬੋ ਤੇਰੀ

ਖੋਜ ਬਾਗ਼ ਵਿੱਚੋਂ ਅੱਖੀਆਂ ਤਰਸ ਗਈਆਂ,

ਫੁੱਲ-ਚਿਹਰੇ ਤੇ ਦਮਕਦੀ ਲੋ ਤੇਰੀ

ਇਹਨਾਂ ਦੋਹਾਂ ਚੋਂ ਕੋਈ ਨਾ ਹੱਥ ਆਈ,

ਨਾ ਹੀ ਲੋ ਤੇਰੀ, ਨਾ ਖ਼ੁਸ਼ਬੋ ਤੇਰੀ

ਤੇਰੇ ਕੂਚੇ ਵਿੱਚ ਪੁੱਜਿਆ ਦਿਲ ਮੇਰਾ,

ਟੋਹ ਟੋਹ ਕੇ ਐਵੇਂ ਕਨਸੋ ਤੇਰੀ

📝 ਸੋਧ ਲਈ ਭੇਜੋ