ਮੇਰੇ ਹਰ ਗੁਨਾਹ ਤੇ ਵੇਖਿਆ ਹੈ,

ਕਰਮ ਸਾਈਂ ਨੇ ਹੋਰ ਹਜ਼ਾਰ ਕੀਤਾ

ਇਉਂ ਬਦਲੇ ਗੁਨਾਹਾਂ ਦੇ ਬਖ਼ਸ਼ਿਸ਼ਾਂ ਨਾਲ,

ਮੈਨੂੰ ਬੜਾ ਓਹਨੇ ਸ਼ਰਮਸਾਰ ਕੀਤਾ

ਰਹਿਬਰ ਬਣੇ ਅਖ਼ੀਰ ਗੁਨਾਹ ਮੇਰੇ,

ਰਾਹਾਂ ਸਾਰਿਆਂ ਤੋਂ ਵਾਕਿਫ਼ਕਾਰ ਕੀਤਾ

ਮੈਨੂੰ ਦੱਸਿਆ ਫ਼ਜ਼ਲ ਤੇ ਕਰਮ ਕਿਹੜੇ,

ਨਾਲੇ ਗ਼ਲਤੀਆਂ ਤੋਂ ਖ਼ਬਰਦਾਰ ਕੀਤਾ

📝 ਸੋਧ ਲਈ ਭੇਜੋ