ਹੱਥੀਂ ਬੱਧੀਂ ਗ਼ੁਲਾਮਾਂ ਦੇ ਵਾਂਗ ਹੋਵੇ,

ਸਾਰਾ ਜੱਗ ਹੀ ਤਾਬਿਆਦਾਰ ਤੇਰਾ

ਸੂਰਜ, ਚੰਦ ਦਾ ਗੇੜ ਪੁਲਾੜ ਅੰਦਰ,

ਚਲੇ ਇਉਂ ਜਿਉਂ ਆਗਿਆਕਾਰ ਤੇਰਾ

ਤੇਰੇ 'ਕੈਸਰ', 'ਫ਼ਗਫ਼ੂਰ' ਵੀ ਨਫ਼ਰ ਹੋਵਣ,

ਹਰ ਚੀਜ਼ ਤੇ ਹੋਵੇ ਅਧਿਕਾਰ ਤੇਰਾ

ਪੱਲੇ ਝਾੜ ਕੇ ਫੇਰ ਵੀ ਜਾਏਂ ਖ਼ਾਲੀ,

ਏਹੋ ਹਸ਼ਰ ਹੋਣਾ ਅਖ਼ਰਕਾਰ ਤੇਰਾ

📝 ਸੋਧ ਲਈ ਭੇਜੋ