ਜੇਕਰ ਓਸ ਦੇ ਫ਼ੈਜ਼ ਨੂੰ ਲੱਭਦਾ ਏਂ ?

ਓਹਦੀ ਮਿਹਰ ਹੈ ਜੇਕਰਾਂ ਚਾਹ ਤੇਰੀ

ਭਲਾ ਦੋਹਾਂ ਜਹਾਨਾਂ ਦੇ ਵਿੱਚ ਹੋਵੇ,

ਜੈ ਜੈ ਕਾਰ ਹੋਵੇ ਵਾਹ ਵਾਹ ਤੇਰੀ

ਓਹਦੀ ਸਿੱਕ ਦੇ ਵਿੱਚ ਸ਼ੁਦਾਈ ਹੋ ਜਾ,

ਇਹੀ ਰਾਸ ਤੇਰੀ, ਏਹੀ ਰਾਹ ਤੇਰੀ

ਮੇਹਰ ਮੰਗ ਓਹਦੀ ਅੱਗਾ ਸੌਰ ਜਾਏ,

ਕਰੇ ਆਪ ਦਾਤਾਰ ਪਰਵਾਹ ਤੇਰੀ

📝 ਸੋਧ ਲਈ ਭੇਜੋ