ਦੁਖੀ ਭਟਕਦਾ ਦਿਲ ਜੇ ਮਿਲੇ ਛਿਨ ਭਰ,

ਸਮਝ ਕੁਛ ਨਹੀਂ ਹੋਇਆ ਨੁਕਸਾਨ ਤੇਰਾ

ਸਗੋਂ ਐਸ਼ ਆਰਾਮ ਸਭ ਮਿਲੇ ਤੈਨੂੰ,

ਧਨ ਦੌਲਤਾਂ ਕੁਲ ਜਹਾਨ ਤੇਰਾ

ਜੇ ਦਿਲ ਨਗੀਨੇ ਤੇ ਮੁਹਰ ਰੱਬੀ,

ਆਪ ਲਾ ਗਿਆ ਰੱਬ ਰਹਿਮਾਨ ਤੇਰਾ

ਤੇਰੀ ਕੁੱਲ ਸੰਸਾਰ ਤੇ ਹੁਕਮਰਾਨੀ,

ਝੂਲੇ ਜੱਗ ਤੇ ਫੇਰ ਨਿਸ਼ਾਨ ਤੇਰਾ

📝 ਸੋਧ ਲਈ ਭੇਜੋ