ਜ਼ਖ਼ਮੀ ਦਿਲ ਜੇ ਤੈਨੂੰ ਖ਼ੁਦਾ ਦਿੱਤਾ,

ਤੈਨੂੰ ਚਾਹੀਦਾ ਨਹੀਂ ਗ਼ਮਗੀਨ ਹੋਣਾ

ਫ਼ਜ਼ਲ, ਕਰਮ, ਸਖ਼ਾਵਤਾਂ ਕਰੇ ਜੇਕਰ,

ਤੈਨੂੰ ਸੋਭਦਾ ਹੋਰ ਮਸਕੀਨ ਹੋਣਾ

ਦੌਲਤ 'ਸਰਮਦੀ' ਮਿਲੇ ਤਾਂ ਸ਼ੁਕਰ ਕਰੀਏ,

ਵੱਡਾ ਮਰਤਬਾ ਖ਼ਾਕ ਨਸ਼ੀਨ ਹੋਣਾ

ਦਾਤ ਹੋਰ ਦੇਵੇ, ਹੋਰ ਵੱਧ ਦੇਵੇ,

ਇਹੋ ਚਾਹੀਦਾ ਸਦਾ ਯਕੀਨ ਹੋਣਾ

📝 ਸੋਧ ਲਈ ਭੇਜੋ