ਮਨ ਮੋਹ ਲੈਣੇ ਪਹਿਲੀ ਨਾਲ ਝਾਤੀ,

ਤੇਰੇ ਵਿਚ ਇਹ ਕਲਾ ਕਮਾਲ ਦੀ

ਵਿੱਚ ਯਾਰੀਆਂ ਅਤੇ ਮੁਹੱਬਤਾਂ ਦੇ,

ਸੂਰਤ ਕੋਈ ਨਾ ਤੈਂਡੜੇ ਨਾਲ ਦੀ

ਓਹ ਅੱਖ ਜੋ ਰਮਜ਼ ਪਛਾਣਦੀ ਹੈ,

ਤੇਰੇ ਚੋਜਾਂ ਨੂੰ ਵੇਖਦੀ ਭਾਲਦੀ

ਓਸ ਅੱਖ ਨੂੰ ਹੀ ਸਾਈਆਂ ਜ਼ਾਤ ਤੇਰੀ,

ਰੰਗ ਸੈਂਕੜੇ ਨਿੱਤ ਵਿਖਾਲਦੀ

📝 ਸੋਧ ਲਈ ਭੇਜੋ