ਜ਼ਰਾ ਵੇਖ ਤਾਂ ਸਾਰੇ ਅਜ਼ੀਜ਼ ਮੇਰੇ,

ਕਿਵੇਂ ਖ਼ਾਕ ਦੇ ਵਿਚ ਸਮਾ ਗਏ

ਘਿਰ ਗਏ ਫ਼ਨਾਹ ਦੀ ਵਿਚ ਵਾਦੀ,

ਓੜਕ ਕਾਲ ਝਰਾਟ ਵਿਚ ਗਏ

ਜਿਹੜੇ ਹਿਰਸ ਹਵਾ ਦੇ ਹੋਏ ਮਾਰੇ,

ਅਰਸ਼ਾਂ ਤਕ ਉੱਡਾਰੀਆਂ ਲਾ ਗਏ

ਆਖ਼ਰ ਉਹ ਵੀ ਧਰਤੀ ਤੇ ਆਣ ਢੱਠੇ,

ਜਬੜੇ ਕਬਰਾਂ ਦੇ ਓਹਨਾਂ ਨੂੰ ਖਾ ਗਏ

📝 ਸੋਧ ਲਈ ਭੇਜੋ