ਜਿਹੜਾ ਰੱਜ ਸ਼ਰਾਬ ਦੇ ਜਾਮ ਪੀਵੇ,

ਓਹ ਵੀ ਆਪਣਾ ਵਕਤ ਗੁਜ਼ਾਰ ਜਾਏ

ਭੁੰਨ ਭੁੰਨ ਕੇ ਜਿਹੜਾ ਕਬਾਬ ਖਾਂਦਾ,

ਓਹ ਵੀ ਆਪਣਾ ਵਕਤ ਗੁਜ਼ਾਰ ਜਾਏ

ਭੀਖ ਮੰਗਦਾ ਫਿਰੇ ਜੋ ਵਿੱਚ ਗਲੀਆਂ,

ਓਹ ਵੀ ਆਪਣਾ ਵਕਤ ਗੁਜ਼ਾਰ ਜਾਏ

ਪਾਣੀ ਠੂਠੇ ਦੇ ਗਿੱਲੀਆਂ ਬੁਰਕੀਆਂ ਕਰ,

ਖਾਂਦਾ 'ਸਰਮਦ' ਵੀ ਵਕਤ ਗੁਜ਼ਾਰ ਜਾਏ

📝 ਸੋਧ ਲਈ ਭੇਜੋ