ਪਕੜ ਕਦਰ ਦੀ ਤੱਕੜੀ ਆਪ ਹੱਥੀਂ,

ਤੋਲੇ ਆਪ ਖ਼ੁਦਾ ਨੇ ਭਾਰ ਭਾਰੀ

ਸੂਰਜ ਰੱਖਿਆ ਰੱਬ ਨੇ ਇਕ ਛਾਬੇ,

ਤੇਰੇ ਚਿਹਰੇ ਦੀ ਦੂਜੇ ਵਿਚ ਜਿਨਸ ਪਿਆਰੀ

ਭਾਰਾ ਨਿਕਲਿਆ ਤੈਂਡੜਾ ਪਰੀ ਚਿਹਰਾ,

ਪਿਆ ਰਿਹਾ ਜ਼ਮੀਨ ਤੇ ਰੱਬ ਵਾਰੀ

ਛਾਬਾ ਦੂਸਰਾ ਉੱਡਿਆ ਬਹੁਤ ਹੌਲਾ,

ਸੂਰਜ ਸਣੇ ਅਸਮਾਨ ਵਿੱਚ ਲਾਈ ਤਾਰੀ

📝 ਸੋਧ ਲਈ ਭੇਜੋ