ਗ਼ਮ ਇਸ਼ਕ ਦਾ 'ਸਰਮਦਾ' ਨਹੀਂ ਮਿਲਦਾ,

ਕਦੇ ਹਿਰਸ ਹਵਾ ਦੇ ਮਾਰਿਆਂ ਨੂੰ

ਮਿਲਦਾ ਸਦਾ ਪਰਵਾਨੇ ਨੂੰ ਸੋਜ਼ ਦਿਲ ਦਾ,

ਮਿਲਦਾ ਕਦੋਂ ਇਹ ਮੱਖਾਂ ਵਿਚਾਰਿਆਂ ਨੂੰ

ਇੱਕ ਉਮਰ ਗੁਜ਼ਾਰ ਕੇ ਕੋਈ ਵੇਖੇ,

ਸੋਹਣੇ ਯਾਰ ਦੇ ਸੋਹਣੇ ਨਜ਼ਾਰਿਆਂ ਨੂੰ

ਕਿਸੇ ਵਿਰਲੇ ਨੂੰ 'ਸਰਮਦ' ਨਸੀਬ ਹੋਵੇ,

ਦੌਲਤ ਮਿਲਦੀ ਨਾ ਕਦੇ ਇਹ ਸਾਰਿਆਂ ਨੂੰ

📝 ਸੋਧ ਲਈ ਭੇਜੋ