ਜਿੱਥੇ ਜਾਏਂ ਤੂੰ ਇਹੋ ਦੁਆ ਸਾਡੀ,

ਰਹਿਣ ਮਿਹਰ ਮੁਹੱਬਤਾਂ ਨਾਲ ਤੇਰੇ

ਸੁੱਖ, ਸ਼ਾਂਤੀ ਸਦਾ ਨਸੀਬ ਹੋਵਣ,

ਬਣ ਕੇ ਰਹਿਣ ਹਰ ਥਾਂ ਅੰਗ ਪਾਲ ਤੇਰੇ

ਰਹੀਂ ਘੱਲਦਾ ਸੁੱਖ ਸੁਨੇਹੜਿਆਂ ਨੂੰ,

ਯਾਦ ਅਸਾਂ ਵੀ ਸ਼ਾਮਲੇ-ਹਾਲ ਤੇਰੇ

ਸਾਨੂੰ ਕਦੇ ਵੀ ਦਿਲੋਂ ਵਿਸਾਰਨਾ ਨਹੀਂ,

ਜਾਹ ! ਫ਼ਜ਼ਲ ਖ਼ੁਦਾ ਦਾ ਨਾਲ ਤੇਰੇ

📝 ਸੋਧ ਲਈ ਭੇਜੋ