ਸਾਰੇ ਸੁੱਖ ਜਹਾਨ ਦੇ ਹੋਣ ਹਾਸਲ,

ਦਿਲ ਜੇ ਪਿਆਰ ਦੇ ਨਸ਼ੇ ਵਿੱਚ ਚੂਰ ਹੋਵੇ

ਫ਼ਿਕਰ ਘੇਰਦੇ ਓਸੇ ਹੀ ਆਦਮੀ ਨੂੰ,

ਪਾ ਕੇ ਦੌਲਤਾਂ ਜਿਹੜਾ ਮਗ਼ਰੂਰ ਹੋਵੇ

ਜਾਨ-ਦਿਲ ਨੂੰ ਦਿਲਬਰ ਦੇ ਰੱਖ ਪੈਰੀਂ,

ਆਪਾ ਤੈਂਡੜਾ ਓਹਦਾ ਮਸ਼ਕੂਰ ਹੋਵੇ

ਦੌਲਤ ਦਾਇਮੀ ਜਾਏਗੀ ਨਾਲ ਤੇਰੇ,

ਕਾਹਨੂੰ ਮਨ ਤੇਰਾ ਇਸ ਤੋਂ ਦੂਰ ਹੋਵੇ

📝 ਸੋਧ ਲਈ ਭੇਜੋ