ਮਗਰ ਦੁਨੀਆਂ ਦੇ ਕਾਸਨੂੰ ਭੱਜਦਾ ਏਂ,

ਵੈਰੀ ਇਹ ਤਾਂ ਤੈਂਡੜੀ ਜਾਨ ਦੀ

ਨਾਜ਼ਕ ਦਿਲ ਤੇ ਭਾਰ ਜਦ ਪਿਆ ਇਹਦਾ,

ਨੱਪੀ ਜਾਏਗੀ ਚਿਣਗ ਈਮਾਨ ਦੀ

ਏਸ ਗੱਲ ਨੂੰ ਪਰਖਣਾ ਚਾਹੇਂ ਜੇਕਰ,

ਖ਼ਬਰਦਾਰ ਇਹ ਰਮਜ਼ ਇਰਫ਼ਾਨ ਦੀ

ਲੈ ਕੇ ਤੱਕੜੀ ਹੋਸ਼ ਦੀ ਜੋਖਣਾ ਈਂ,

ਓੜਕ ਜੋਖਣੀ ਜਿਣਸ ਜਹਾਨ ਦੀ

📝 ਸੋਧ ਲਈ ਭੇਜੋ