ਪੀਤੇ ਜਾਮ ਸ਼ਰਾਬ ਦੇ ਜ਼ਾਹਦਾਂ ਨੇ,

ਮੌਸਮ ਤੱਕਿਆ ਜਦੋਂ ਬਹਾਰ ਦਾ

ਆਈ ਖਿਜ਼ਾਂ ਉਬਾਸੀਆਂ ਲੈਣ ਬੈਠੇ,

ਨਹੀਂ ਪੀਤੀ ਨੂੰ ਚਿੱਤ ਵਿਸਾਰਦਾ

ਪੀ ਲੈ 'ਸਰਮਦਾ' ਰੱਜ ਕੇ ਜਾਮ ਪੀ ਲੈ,

ਫ਼ਲਕ ਕਦੇ ਨਾ ਘੱਟ ਗੁਜ਼ਾਰਦਾ ਈ,

ਵੇਖ ! ਕਿਸ ਤਰ੍ਹਾਂ ਵਾਂਗ ਸ਼ਿਕਾਰੀਆਂ ਦੇ,

ਬੈਠਾ ਘਾਤ ਲਾਈ, ਤੈਨੂੰ ਮਾਰਦਾ

📝 ਸੋਧ ਲਈ ਭੇਜੋ