ਮੈਨੂੰ ਬੜਾ ਅਫਸੋਸ ਹੈ ਸੋਚ ਮੇਰੀ,

ਓਹਦੇ ਵੱਲ ਉਡਾਰੀਆਂ ਮਾਰ ਥੱਕੀ

ਰਹੀ ਘੁੰਮਦੀ ਰੱਕੜਾਂ ਜੰਗਲਾਂ ਵਿੱਚ,

ਓਹਨੂੰ ਲੱਭਦੀ ਲੱਭਦੀ ਹਾਰ ਥੱਕੀ

ਪਰੇਸ਼ਾਨ ਤੇ ਬੜਾ ਹੈਰਾਨ ਸਾਂ ਮੈਂ,

ਮੇਰੀ ਸੋਚ ਕਿਓਂ ਅੱਧ ਵਿਚਕਾਰ ਥੱਕੀ

ਜਾਲਾ ਮੱਕੜੀ ਦਾ ਕਿਵੇਂ ਰੱਬ ਉਣਿਆਂ ?

ਇਹੋ ਸੋਚਦੀ ਇਹ ਵਾਰ ਵਾਰ ਥੱਕੀ

📝 ਸੋਧ ਲਈ ਭੇਜੋ