ਰੁੱਖ ਨੇ ਜਦ ਵੀ ਸਹਿਮ ਕੇ ਪਾਏ ਕਜ਼ਾ ਦੇ ਵਾਸਤੇ

ਰੁੱਖ ਨੇ ਜਦ ਵੀ ਸਹਿਮ ਕੇ ਪਾਏ ਕਜ਼ਾ ਦੇ ਵਾਸਤੇ

ਪੱਤਰ ਵੀ ਪਾਵਣ ਲੱਗ ਪਏ ਪਾਗਲ ਹਵਾ ਦੇ ਵਾਸਤੇ

ਪਾਣੀ ਦੀ ਇਕ ਵੀ ਬੂੰਦ ਨਹੀਂ ਆਉਂਦੀ ਜ਼ਮੀਨ ਵਲ ਪਈ,

ਪਾਉਂਦੇ ਨੇ ਸੁੱਕੇ ਖੇਤ ਪਏ ਉਡਦੀ ਘਟਾ ਦੇ ਵਾਸਤੇ

ਲੱਗਦਾ ਸਾਡਾ ਰੱਬ ਵੀ ਬਿਲਕੁਲ ਵਿਚਾਰਾ ਏ, ਜਿਵੇਂਮੰਗਦਾ

ਕੋਈ ਜਦ ਕਿਤੇ ਭਿੱਖਿਆ ਖ਼ੁਦਾ ਦੇ ਵਾਸਤੇ

ਦੁਨੀਆ ਤੇ ਆਪਣੇ ਟੌਹਰ ਦਾ ਜਜ਼ਬਾ ਤੇ ਹੈ ਬੜਾ ਪਰ,

ਕਰਨੇ ਕਿੰਨੇ ਫੇਲ ਪਏ ਆਪਣੀ ਵਕਾਅ ਦੇ ਵਾਸਤੇ।

ਬੁਤ ਨੇ ਅਸਾਡੇ ਜ਼ਿਹਨਾਂ 'ਚ ਮਤਲਬ ਪਰਸਤੀਆਂ ਦੇ,

ਰੱਬ ਦੇ ਹਜ਼ੂਰ ਸਿਜਦੇ ਵੀ ਸਾਡੇ ਜਜ਼ਾ ਦੇ ਵਾਸਤੇ

ਆਉਂਦੀ ਸ਼ਰਮ ਅਪਣਿਆਂ ਐਬਾਂ ਨੂੰ ਦੇਖ ਕੇ ਤੇ,

ਉੱਠਣ ਜੇ ਮੇਰੇ ਹੱਥ ਕਦੇ 'ਆਦਿਲ' ਦੁਆ ਦੇ ਵਾਸਤੇ

📝 ਸੋਧ ਲਈ ਭੇਜੋ