ਰੁੱਸੀ ਹੈ ਤਕਦੀਰ

ਰੁੱਸੀ ਹੈ ਤਕਦੀਰ ਹਮਦਮ

ਮਸਲਾ ਇਹ ਗੰਭੀਰ ਹਮਦਮ

ਹੱਥੀਂ ਮੇਰੇ ਹੱਥਕੜੀਆਂ ਨੇ

ਪੈਰਾਂ ਵਿਚ ਜੰਜੀਰ ਹਮਦਮ।

ਤੈਨੂੰ ਓਦਾਂ ਦੱਸਦੇ ਨਹੀਂ ਹਾਂ

ਦਿਲ ਤੋਂ ਹਾਂ ਦਿਲਗੀਰ ਹਮਦਮ।

ਯਾਦਾਂ ਦੇ ਵਿਚ ਸਾਭੀ ਬੈਠੇ

ਤੇਰੀ ਹੀ ਤਸਵੀਰ ਹਮਦਮ

ਝਰਨੇ ਵਾਂਗਰ ਵਹਿੰਦਾ ਰਹਿੰਦਾ

ਨੈਣਾਂ ਵਿਚੋਂ ਨੀਰ ਹਮਦਮ

📝 ਸੋਧ ਲਈ ਭੇਜੋ