ਸਾਡੇ ਵੱਲ ਹੋਜਾ

ਸੱਜਣਾ ਤੂੰ ਸਾਡੇ ਵੱਲ ਹੋਜਾ

ਮੁਸ਼ਕਿਲ ਦਾ ਕੋਈ ਹੱਲ ਹੋਜਾ

ਜਿਸ ਸਦਕੇ ਖਿੜ ਜਾਵੇ ਰੂਹ

ਤੂੰ ਐਸੀ ਕੋਈ ਗੱਲ ਹੋਜਾ

ਤਪਦੀ ਰੇਤ ਤਰਸਦੀ ਬੂੰਦਾਂ ਨੂੰ

ਕਰ ਕ੍ਰਿਪਾ ਜਲ ਥਲ ਹੋਜਾ

ਇੱਕ ਵਾਰ ਤੂੰ ਦਰ ਸਾਡੇ

ਫਿਰ ਵੇਖੀ ਮੈਂ ਦਲਦਲ ਹੋਜਾ

ਮੈਂ ਤਾਂ ਤੇਰੀ ਅਜ਼ਲਾਂ ਤੋਂ

ਤੂੰ ਅੱਜ ਹੋਜਾ ਜਾਂ ਕੱਲ੍ਹ ਹੋਜਾ

📝 ਸੋਧ ਲਈ ਭੇਜੋ