ਸਾਧ ਨਾਉਂ ਸੂਧੇ ਹੋਵਨ ਦਾ

ਸਾਧ ਨਾਉਂ ਸੂਧੇ ਹੋਵਨ ਦਾ, ਜੋ ਛਲਵਲ ਸਭੇ ਛਡੇ ।

ਦਿਲ ਥੀਂ ਹੋਰ ਖਿਆਲ ਭੁਲਾਇ, ਮਨ ਇਕਤੇ ਵਲ ਗਡੇ ।

ਕਰ ਸੰਤੋਖ ਬਹਿ ਰਹੇ ਕਿਨਾਰੇ, ਨ ਹੱਥ ਕਿਸੇ ਅਗੇ ਅਡੇ ।

ਸੰਤਰੇਣ ਸਾਧ ਵਿਰਲੇ ਹੋਂਦੇ, ਭਾਗ ਜਿਨ੍ਹਾਂ ਦੇ ਵਡੇ ।

📝 ਸੋਧ ਲਈ ਭੇਜੋ