ਸਾਜ਼ਿਸ਼

ਮਹਿਫ਼ਲ ਵਿਚ ਰਕੀਬ ਦੇ ਖਿੱਚ ਕੇ ਤੇ, 

‘ਕਾੜ੍ਹ' ਸਾਕੀ ਨੇ ਇਕ ਚਪੇੜ ਮਾਰੀ। 

ਅੱਖ ਭੁੱਲ ਕੇ ਛੜੇ ਨੂੰ ਮਾਰ ਬੈਠੇ, 

ਸਰਦਲ ਫੇਰਿਆਂ ਨਾਲ ਉਖੇੜ ਮਾਰੀ। 

ਨਵੀਂ ਕਲਾ ਦਾ ਬਣ ਗਿਆ ਰੂਪ ਚਿਹਰਾ, 

ਥਾਲੀ ਦਾਲ ਦੇ ਨਾਲ ਲਬੇੜ ਮਾਰੀ । 

“ਸਾਹਿਬ” ਨਾਲ ਮਾਸ਼ੂਕ ਨੇ ਗੱਲ ਕਰਕੇ, 

ਸਾਰੀ ਗ਼ੈਰ ਦੀ ਸਾਜ਼ਿਸ਼ ਉਧੇੜ ਮਾਰੀ।

📝 ਸੋਧ ਲਈ ਭੇਜੋ