ਸਾਂਭੋ ਸਰਦਾਰੀ ਨੂੰ

ਕਿਹੜੀ ਗੱਲੋ ਭੁੱਲੇ,ਜਾਨੋਂ ਵੱਧ ਪਿਆਰੀ ਨੂੰ। 

ਬਖਸ਼ੀ ਜੋ ਦਸਮੇਸ਼ ਪਿਤਾ ਸਾਂਭੋ ਸਰਦਾਰੀ ਨੂੰ। 

ਇਹ ਸਰਦਾਰੀ ਖਾਤਰ ਲੱਖ ਤਸੀਹੇ ਝੱਲੇ ਸੀ। 

ਛੋਟੀ ਉਮਰੇ ਆਪ ਪਿਤਾ ਜੀ ਦਿੱਲੀ ਘੱਲੇ ਸੀ। 

ਚੌਕ ਚਾਂਦਨੀ ਅੱਜ ਵੀ ਦੱਸੇ ਗਾਥਾ ਸਾਰੀ ਨੂੰ। 

ਆਪਾਂ ਨੂੰ ਚਮਕੌਰ ਗੜ੍ਹੀ ਉਹ ਯਾਦ ਕਰਾਉਂਦੀ ਆ। 

ਜੂਝੇ ਅਜੀਤ ਜੁਝਾਰ ਕਿਵੇਂ ਉਹ ਬਾਤਾਂ ਪਾਉਂਦੀ ਆ। 

ਕੰਧਾਂ ਵੀ ਸਰਹੰਦ ਦੀਆਂ ਦੱਸਣ ਗੱਲ ਸਾਰੀ ਨੂੰ। 

ਬਖਸ਼ੀ......

ਖੋਪਰੀਆਂ ਉਤਰਾਈਆਂ ਤੇ ਦਸਤਾਰ ਬਚਾਈ ਸੀ। 

ਜਾਨ ਵਾਰ ਕੇ ਹਿੱਸੇ ਇਹ ਸਰਦਾਰੀ ਆਈ ਸੀ। 

ਬੇ ਇੱਜ਼ਤੀ  ਹੈ ਮੰਨਿਆ ਜਾਂਦਾ ਪੱਗ ਉਤਾਰੀ ਨੂੰ। 

ਗੱਗੜ ਮਾਜਰੇ ਵਾਲੇ ਵਰਗੇ ਗੱਲਾਂ ਕਰਦੇ ਨੇ। 

ਵਿਰਸਾ ਭੁੱਲਣ ਵਾਲੇ ਬੰਦੇ ਮਰਿਆਂ ਵਰਗੇ ਨੇ। 

ਮਾਂ ਬੋਲੀ ਜੋ ਭੁੱਲਣ ਪੱਲੇ ਪਾੳਣ ਖੁਆਰੀ ਨੂੰ

ਬਖਸ਼ੀ ਜੋ......

📝 ਸੋਧ ਲਈ ਭੇਜੋ