ਪਿਆਰ ਮੁਹੱਬਤ ਬਥੇਰੇ ਇੱਕੋ ਵਿਹੜੇ ਵਿੱਚ ਹੁੰਦੇ ਡੇਰੇ,
ਤਾਈਆਂ ਚਾਚੀਆਂ ਭੈਣਾਂ ਸੱਭਦੇ ਮੁਸਕਰਾਉਂਦੇ ਚਹਿਰੇ।
ਕੋਈ ਸਬਜੀ ਦੇਖੇ ਆਟਾ ਗੁੰਨ੍ਹੇ ਪੇੜੇ ਰੋਟੀਆਂ ਵੇਲਦੀ,
ਮੁਹੱਬਤ ਸੁੱਖਾਂ ਦੀ ਭੰਡਾਰੀ ਵਿਹੜੇ ਵਿੱਚ ਵੇਖੋ ਖੇਲਦੀ ।
ਬਜ਼ੁਰਗਾਂ ਨੂੰ ਦੇਖ ਸਿਰ ਝੁੱਕਦਾ ਪੈਰਾਂ ਨੂੰ ਹੱਥ ਲੱਗਦੇ,
ਨਵਵਿਆਹੀ ਨੂੰ ਸੰਗ ਲਿਹਾਜ਼ ਕਿਆ ਖੂਬ ਨੇ ਫੱਬਦੇ।
ਜਿਸ ਘਰ ਔਰਤ ਹੁੰਦੀ ਮੰਦਾ ਉੱਚਾ ਕਦੇ ਨਾ ਬੋਲਦੇ,
ਆਢ-ਗੁਆਂਢੀ ਸੱਜਣ ਸੱਭ ਇੱਕਠੇ ਸੁੱਖ ਫਰੋਲਦੇ।
ਹਰ ਵੱਖਤ ਵੇਲੇ ਤਾਂਘ ਰਹਿੰਦੀ ਕੀ ਲਿੱਖਿਆ ਬੁੱਲ੍ਹੇ ,
ਸਤਿਗੁਰੁ ਸਾਨੂੰ ਮੋੜਦੇ ਦੱਸ ਘਰਾਂ ਦੇ ਸਾਂਝੇ ਚੁੱਲ੍ਹੇ ।
ਸਤਿਗੁਰੁ ਸਾਨੂੰ ਮੋੜਦੇ ਦੱਸ ਘਰਾਂ ਦੇ ਸਾਂਝੇ ਚੁੱਲ੍ਹੇ ।