ਸਾਰੇ ਪਾਸੇ ਠੰਢ ਵਰਤਾਈਂ ਪਾਤਿਸ਼ਾਹ

ਸਾਰੇ ਪਾਸੇ ਠੰਢ ਵਰਤਾਈਂ ਪਾਤਿਸ਼ਾਹ॥

ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥

ਅਸੀਂ ਹਾਂ ਨਚੀਨ ਦਰ ਗਏ ਚੱਲਕੇ।

ਖੜੇ ਹਾਂ ਜੀ ਤੁਸਾਂ ਦਾ ਦਵਾਰਾ ਮੱਲਕੇ।

ਭੁੱਲਿਆਂ ਨੂੰ ਰਸਤਾ ਦਿਖਾਈਂ ਪਾਤਿਸ਼ਾਹ॥

ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥

ਰਾਮ ਨਾਮ ਸਾਡੇ ਹਿਰਦੇ ਵਸਾ ਦਿਓ।

ਦਾਤਾ ਜੀ ਜਨਮ ਸਫਲਾ ਬਣਾ ਦਿਓ।

ਸਾਡੀਆਂ ਤੂੰ ਭੁੱਲਾਂ ਬਖਸ਼ਾਈ ਪਾਤਿਸ਼ਾਹ॥

ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥

ਬੜੇ ਠੇਡੇ ਖਾਦੇ ਕਿਸੇ ਗਲ ਲਾਇਆ ਨਾ।

ਧੱਕੇ ਮਾਰੇ ਕੋਲ ਕਿਸੇ ਨੇ ਬਿਠਾਇਆ ਨਾ।

ਚਰਨਾਂ ਦੇ ਨਾਲ ਸਾਨੂੰ ਲਾਈਂ ਪਾਤਿਸ਼ਾਹ॥

ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥

ਕੋਈ ਨਈਓ ਗੁਣ ਔਗਣਾਂ ਦਾ ਭਰਿਆ।

ਪਾਕਿ ਹੋਜੂ ਤੁਸਾਂ ਨੇ ਜੇ ਹੱਥ ਧਰਿਆ।

ਅਸਾਂ ਨੂੰ ਨਾ ਹੁਣ ਅਜ਼ਮਾਈਂ ਪਾਤਿਸ਼ਾਹ॥

ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥

ਨਦਰ ਸਵੱਲੀ ਕਰ ਦਿਓ ਗਰੀਬ ਤੇ।

ਰੱਖ ਲੈ ਤੂੰ ਭਾਵੇ ਟੰਗ ਦੇ ਸਲੀਬ ਤੇ।

ਪ੍ਰਵਾਣ ਕਰੋ ਸੱਤੇ ਦੀ ਲਿਖਾਈ ਪਾਤਿਸ਼ਾਹ॥

ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥

📝 ਸੋਧ ਲਈ ਭੇਜੋ