ਅੱਜ ਦੇਖੇ ਕੁੱਝ ਚੇਹਰੇ, ਜੋ ਸਾਥੀ ਸੀ ਮੇਰੇ।
ਕਦੇ ਸ਼ਾਮ ਸਵੇਰੇ, ਸੀ ਦਿਖਦੇ ਚੁਫੇਰੇ ।
ਓਹ ਜੋ ਕੋਰੇ ਸੀ ਵਰਕੇ, ਸਮੇਂ ਨਾਲ ਐਸੇ ਸਰਕੇ ।
ਹੁਣ ਕਿਤਾਬਾਂ ਨੇ ਹੋ ਗਏ, ਕਿੰਨੇ ਕਿੱਸੇ ਲੁਕੋ ਗਏ।
ਕਿੰਨੀ ਚੁੱਪ ਤੇ ਰੌਲੇ, ਨੇ ਹਰ ਚੇਹਰੇ ਓਹਲੇ
ਦੋ ਵਰਕੇ ਮੈਂ ਫੋਲੇ, ਨਾ ਰਾਜ ਓਹਨਾ ਖੋਲ੍ਹੇ
ਜੀ ਕਰਦਾ ਸੀ ਪੁੱਛ ਲਾਂ, ਪਰ ਹੋਏ ਨੀ ਜੇਰੇ
ਅੱਜ ਦੇਖੇ ਕੁੱਝ ਚੇਹਰੇ, ਜੋ ਸਾਥੀ ਸੀ ਮੇਰੇ.....
ਮੈਂ ਸਿਰਲੇਖਾਂ ਨੂੰ ਪੜ੍ਹ ਕੇ ਅੰਦਾਜੇ ਪਿਆ ਲਾਵਾਂ
ਸਾਨੂੰ ਸਭਨਾ ਨੂੰ ਲੁੱਟਿਆ, ਖ਼ੌਰੇ ਕਿਹੜੀਆਂ ਬਲਾਂਵਾਂ
ਕੁੱਛ ਐਸੇ ਤਜਰਬੇ ਜੋ ਅੰਦਰੇ ਹੀ ਮਰ ਗਏ
ਕੁੱਛ ਜਮਾਨੇ ਨੇ ਦੱਬੇ, ਕੁੱਛ ਹਾਲਾਤਾਂ ਤੋਂ ਹਰ ਗਏ
ਭਲੇ ਵੇਲਿਆਂ ਦੀ ਗੱਲ, ਇਹ ਸੀ ਅਣਖੀ ਬਥੇਰੇ...
ਓਹਨਾ ਪਾ ਲਏ ਸੀ ਪਰਦੇ, ਗ਼ਮ ਅੰਦਰੇ ਹੀ ਜਰਦੇ
ਫੱਟ ਦਿਲ ਤੇ ਜੋ ਲੱਗੇ, ਨੈਣ ਦੱਸ ਗਏ ਕੱਚ ਵਰਗੇ
ਓਹਨਾ ਬੁੱਝ ਲਈ ਕਹਾਣੀ ਜੋ ਸੀ ਰੂਹਾਂ ਦੇ ਹਾਣੀ
ਜਿੰਦਗੀ ਵਗਦਾ ਪਾਣੀ, ਮੰਡੇਰ ਵੱਸ ਚ ਨੀ ਤੇਰੇ....